ਮੈਂ ਤੁਹਾਡਾ ਆਪਣਾ ਜਸਪ੍ਰੀਤ ਧਾਲੀਵਾਲ 30july2019   ਤੋਂ
ਸ਼ੁਰੂਆਤ ਕਰ ਰਿਹਾ ਹਾਂ Blog ਲਿਖਣ ਦੀ।ਇਸ ਉਮੀਦ ਨਾਲ ਕਿ ਆਪਣੇ ਮਨ ਵਿਚਲੇ ਖਿਆਲ ਤੁਹਾਡੇ ਨਾਲ ਸਾਂਝੇ ਕਰ ਸਕਾਂ।ਕੁਝ ਕ ਲੋਕਾਂ ਨੂੰ ਮੈਂ ਚੰਗਾ ਨਈਂ ਲਗਦਾ ਕੁਝ ਕੁ ਲੋਕਾਂ ਨੂੰ ਫੁਕਰਾ ਲਗਦਾ ਹਾਂ ਅਤੇ ਕੁਝ ਕੁ ਲੋਕਾਂ  ਨੂੰ ਚੰਗਾ ਵੀ ਲਗਦਾ ਹਾਂ। ਪਰ ਏਹਨਾਂ ਗੱਲਾਂ ਨੂੰ ਸਾਈਡ ਤੇ ਰੱਖਦੇ ਹੋਏ ਮੈਂ ਆਪਣੀ ਜਿੰਦਗੀ ਦਾ ਆਨੰਦ ਮਾਣ ਰਿਹਾਂ ਤੇ ਮੈਨੂੰ ਕੋਈ ਫਰਕ ਨਈਂ ਪੈਂਦਾ ਕਿ ਕੋਈ ਮੇਰੇ ਵਾਰੇ ਕਿਸ ਤਰਾਂ ਸੋਚ ਰਿਹਾ।
ਜਿੰਦਗੀ ਐ ਜਿੰਦਗੀ ਬਣਾ ਕੇ ਬਤੀਤ ਕਰ ਰਿਹਾਂ ਨਾਂ ਕਿ ਲੋਕਾਂ ਦੀ ਪਰਵਾਹ ਕਰ ਕੇ
ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਪਰ ਚੱਲ ਰਿਹਾਂ ਜਿੱਦਾਂ ਚਲਾ ਰਹੀ ਐ ਜਿੰਦਗੀ

"ਮੈਂ ਤੁਰਦਾਂ ਉਹਨਾਂ ਰਾਹਵਾਂ ਤੇ ਜੋ ਮੁੱਕਣ ਦਾ ਨਾਂ ਨਈਂ ਲੈਂਦੇ
ਮੈਂ ਤੁਰਦਾਂ ਉਹਨਾਂ ਰਾਹਵਾਂ ਤੇ ਜੋ ਮੁੱਕਣ ਦਾ ਨਾਂ ਨਈਂ ਲੈਂਦੇ
 ਦੋ-ਦੋ ਹੱਥ ਜਿੰਦਗੀ ਨਾ ਕਰੀਂ ਬੈਠਾਂ ਖੌਰੇ ਤਾਂ ਨਈਂ ਲੈਂਦੇ
ਮੈਂ ਤੁਰਦਾਂ ਉਹਨਾਂ ਰਾਹਵਾਂ ਤੇ ਜੋ ਮੁੱਕਣ ਦਾ ਨਾਂ ਨਈਂ ਲੈਂਦੇ

ਕਦੀ ਫਕਰ ਏ ਜਿੰਦਗੀ ਕਦੀ ਬੋਜ ਏ ਜਿੰਦਗੀ
ਪਰ ਮੇਰੇ ਵਰਗੇ ਏਹਨਾਂ ਸੁਪਣਿਆ ਨੂੰ ਠਾਹ ਨਈਂ ਲੈਂਦੇ
ਮੈਂ ਤੁਰਦਾਂ ਉਹਨਾਂ ਰਾਹਵਾਂ ਤੇ ਜੋ ਮੁੱਕਣ ਦਾ ਨਾਂ ਨਈਂ ਲੈਂਦੇ
ਮੈਂ ਤੁਰਦਾਂ ਉਹਨਾਂ ਰਾਹਵਾਂ ਤੇ ਜੋ ਮੁੱਕਣ ਦਾ ਨਾਂ ਨਈਂ ਲੈਂਦੇ

ਬਹੁਤਾ ਕੋਈ ਸਿਆਣਾ ਨਈਂ ਮੈਂ ਕਿ ਕਿਸੇ ਨੂੰ ਸਲਾਹਾਂ ਦੇ ਸਕਾਂ ਪਰ ਕੁਝ ਕੁ ਤਜਰਬੇ ਹਰ ਕਿਸੇ ਕੋਲ ਹੁੰਦੇ ਈ ਨੇ
ਮੈਂ ਵੀ ਆਪਣੇ ਮਨ ਦੀ ਭੜਾਸ ਕੱਢਦਾ ਜਾ ਰਿਹਾਂ

ਮੈਂ ਆਪਣੀ ਜਿੰਦਗੀ ਦੇ ਮਣਕਿਆਂ ਨੂੰ ਤਜਾਰਬਿਆਂ ਦੇ ਅਧਾਰ ਤੇ ਕੁਝ ਲਾਇਨਾਂ ਦੀ ਮਾਲਾ ਵਿੱਚ ਕੁਝ ਇਸ ਤਰਾ
ਪਰੋ ਕੇ ਬੈਠਾ ਹੋਇਆਂ
ਹਾਂ ਮੈਂ ਸਾਉਣਾ ਚਾਹਵਾਂ
ਪਰ ਕੁਸ ਗੱਲਾਂ ਨੇ ਜੋ ਸਾਉਣ ਨਈਂ ਦਿੰਦੀਆ
ਅੱਖ ਲਾਉਣੀ ਚਾਹਵਾਂ
ਅੱਖ ਲਾਉਣ ਨਈਂ ਦਿੰਦੀਆਂ

 ਮੈ ਵੱਡਾ ਕੋਈ ਦਰਦੀ ਨਈਂ ਮੈਂ ਦੋਖੀ ਨਈ
ਫਿਰ ਵੀ ਦਿਲ ਨੂੰ ਕੁਸ ਭਾਉਣ ਨਈਂ ਦਿੰਦੀਆਂ
ਏਹ ਮੈਨੂੰ ਅੱਖ ਲਾਉਣ ਨਈਂ ਦਿੰਦੀਆਂ

ਕੁਝ ਰਸਤੇ ਟੇਡੇ ਫੜ ਲਏ ਸੀ
ਹੁਣ ਰਾਹੇ ਸਿੱਧੇ ਏਹ ਆਉਣ ਨਈਂ ਦਿੰਦੀਆਂ
ਏਹ ਮੈਨੂੰ ਅੱਖ ਲਾਉਣ ਨਈਂ ਦਿੰਦੀਆਂ

ਨਿਧੜਕ ਹਾਂ ਬੇਖੌਫ ਹਾਂ
ਫਿਰ ਵੀ ਅੱਗੇ ਆਉਣ ਨਈਂ ਦਿੰਦੀਆਂ

ਸੱਚ ਦੱਸਾਂ ਤਾਂ ਏਹ ਮੈਨੂੰ ਖੁੱਲ ਕੇ ਜਿੰਦਗੀ ਜਿਉਣ ਨਈਂ ਦਿੰਦੀਆ।
--------------
ਜੇ ਚੰਗਾ ਲੱਗਿਆ ਤੇ ਕੁਮੈਂਟ ਕਰ ਕੇ ਹੌਂਸਲਾ ਜਰੂਰ ਦੇਣਾ ਤਾਂ ਕਿ ਅਗਲਾ Blog  ਲਿਖ ਸਕਾਂ

Comments

Post a Comment